‘ਅੱਗੇ ਰਾਹੀ ਰਾਹ ਪੁੱਛਦੇ…’ ਵਾਲੀ ਕੁਮਾਰੀ ਲਾਜ !    ਤਬਲਾਵਾਦਨ ਨੂੰ ਆਲਮੀ ਮਾਨਤਾ ਦਿਵਾਉਣ ਵਾਲਾ ਉਸਤਾਦ ਅੱਲ੍ਹਾ ਰੱਖਾ ਖ਼ਾਨ !    ਹਮੇਸ਼ਾਂ ਦਿਲ ਦੀ ਸੁਣਦੀ ਹਾਂ: ਹੁਮਾ ਕੁਰੈਸ਼ੀ !    ਪਰਿਵਾਰਕ ਤੇ ਸਮਾਜਿਕ ਸਾਂਝ ਦਾ ਪ੍ਰਤੀਕ ਭੈਣ-ਭਰਾ ਦਾ ਰਿਸ਼ਤਾ !    ਵਾਢੀ ਨਾਲ ਜੁੜੀ ਲੋਪ ਹੋ ਚੁੱਕੀ ਰਸਮ ਰੀੜੀ ਵੰਡਣਾ !    ਮੰਨਾ ਡੇ ਨੂੰ ਯਾਦ ਕਰਦਿਆਂ !    ਕੌਣ ਦੇਵੇ ਲੋਰੀਆਂ ਤੇ ਕੌਣ ਸੁਣਾਵੇ ਬਾਤਾਂ !    ਅੱਜ ਵੀ ਸਰਗਰਮ ਹੈ ਥਰੀਕਿਆਂ ਵਾਲਾ ਦੇਵ !    ਇੱਕ ਬਹਿ ਕੋਲ ਖ਼ੁਸ਼ਾਮਦ ਕਰਦੇ... !    ਕਸਾਈ ਚਿੜਾ/ਚਿੱਟਾ ਲਟੋਰਾ !    

 

ਮੁੱਖ ਖ਼ਬਰਾਂ

ਸੁਪਰੀਮ ਕੋਰਟ ਆਧਾਰ ਬਿੱਲ ਖ਼ਿਲਾਫ਼ ਸੁਣਵਾਈ ਕਰਨ ਲਈ ਰਾਜ਼ੀ ਕਾਨੂੰਨੀ ਪ੍ਰਤੀਨਿਧ ਨਵੀਂ ਦਿੱਲੀ, 25 ਅਪਰੈਲ ਸੁਪਰੀਮ ਕੋਰਟ ਆਧਾਰ ਬਿੱਲ ਖ਼ਿਲਾਫ਼ ਪਾਈ ਗਈ ਜਨਹਿਤ ਪਟੀਸ਼ਨ ’ਤੇ ਸੁਣਵਾਈ ਲਈ ਰਾਜ਼ੀ ਹੋ ਗਿਆ ਹੈ। ਪਟੀਸ਼ਨ ’ਚ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਵੱਲੋਂ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ (ਯੂਆਈਏ) ਨੂੰ ਸੰਵਿਧਾਨਕ ਦਰਜਾ ਦੇਣ ਦੇ ਢੰਗ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਅਥਾਰਿਟੀ ਲੋਕਾਂ ਨੂੰ ਆਧਾਰ ਕਾਰਡ 
ਮੁੰਬਈ ਇੰਡੀਅਨਜ਼ ਨੇ ਪੰਜਾਬ ਦੇ ਰਾਜੇ ਮਧੋਲੇ ਕੁਲਵੀਰ ਸਿੰਘ ਸ਼ੇਰਗਿੱਲ ਐੱਸਏਐੱਸ ਨਗਰ (ਮੁਹਾਲੀ), 25 ਅਪਰੈਲ ਆਈਪੀਐੱਲ-9 ਦੇ ਇੱਥੇ ਪੀਸੀਏ ਵਿੱਚ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 25 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ ਪਾਰਥਿਵ ਪਟੇਲ ਦੀਆਂ ਸ਼ਾਨਦਾਰ 81 ਦੌੜਾਂ ਦੀ ਬਦੌਲਤ 6 ਵਿਕਟਾਂ ਦੇ ਨੁਕਸਾਨ ’ਤੇ 189 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ’ਚ ਕਿੰਗਜ਼ ਇਲੈਵਨ ਪੰਜਾਬ 
ਉਮਰ, ਭੱਟਾਚਾਰੀਆ ਤੇ ਗੱਟੂ ਨੂੰ ਜੇਐਨਯੂ ਵਿੱਚੋਂ ਕੱਢਿਆ ਨਵੀਂ ਦਿੱਲੀ, 25 ਅਪਰੈਲ ਜਵਾਹਰਲਾਲ ਯੂਨੀਵਰਸਿਟੀ ਵਿੱਚ ਨੌਂ ਫਰਵਰੀ ਨੂੰ ਹੋਏ ਵਿਵਾਦ ਦੇ ਮਾਮਲੇ ਵਿੱਚ ਅੱਜ ਜੇਐਨਯੂ ਨੇ ਉਮਰ ਖਾਲਿਦ ਤੇ ਦੋ ਹੋਰ ਵਿਦਿਆਰਥੀਆਂ ਨੂੰ ਵੱਖ ਵੱਖ ਸਮੇਂ ਲਈ ਯੂਨੀਵਰਸਿਟੀ ਤੋਂ ਕੱਢ ਦਿੱਤਾ ਹੈ ਅਤੇ ਕਨ੍ਹੱਈਆ ਕੁਮਾਰ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜੇਐਨਯੂ ਨੇ ਉਮਰ ਨੂੰ ਇੱਕ ਸਮੈਸਟਰ, ਅਨਿਰਬਾਨ ਭੱਟਾਚਾਰੀਆ ਨੂੰ 15 
ਪ੍ਰਾਵੀਡੈਂਟ ਫੰਡ ਉੱਪਰ 8.7 ਫੀਸਦੀ ਵਿਆਜ ਦਰ ਮਨਜ਼ੂਰ ਸੀਬੀਟੀ ਨੇ ਪੇਸ਼ ਕੀਤੀ ਸੀ 8.8 ਫੀਸਦੀ ਵਿਆਜ ਦੀ ਤਜਵੀਜ਼ ਨਵੀਂ ਦਿੱਲੀ, 25 ਅਪਰੈਲ ਵਿੱਤ ਮੰਤਰਾਲੇ ਨੇ ਵਿੱਤੀ ਵਰ੍ਹੇ 2015-16 ਲਈ ਪੀਐਫ ’ਤੇ 8.7 ਫੀਸਦੀ ਦੀ ਦਰ ਨਾਲ ਵਿਆਜ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ ਜਦਕਿ ਟਰੱਟੀਆਂ ਦੇ ਕੇਂਦਰੀ ਬੋਰਡ ਨੇ 8.8 ਫੀਸਦੀ ਵਿਆਜ ਦਿੱਤੇ ਜਾਣ ਦੀ ਤਜਵੀਜ਼ ਪੇਸ਼ ਕੀਤੀ ਸੀ। ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਯ ਨੇ ਲੋਕ ਸਭਾ ਵਿੱਚ ਲਿੱਖਤੀ ਜਵਾਬ ਵਿੱਚ 
ਟਾਈਟਲਰ ਮਾਮਲੇ ’ਚ ਭਲਕੇ ਪੇਸ਼ ਹੋ ਸਕਦੀ ਹੈ ਜਾਂਚ ਰਿਪੋਰਟ ਪੱਤਰ ਪ੍ਰੇਰਕ ਨਵੀਂ ਦਿੱਲੀ, 25 ਅਪਰੈਲ ਨਵੰਬਰ 1984 ਦੇ ਸਿੱਖ ਕਤਲੇਆਮ ਵਿੱੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਕਥਿਤ ਸ਼ਮੂਲੀਅਤ ਨਾਲ ਪੁਲਬੰਗਸ਼ ਗੁਰਦੁਆਰੇ ਨੂੰ ਸਾੜਨ ਤੇ ਇਸ ਮਾਮਲੇ ਨਾਲ ਜੁੜੇ ਗਵਾਹਾਂ ਨੂੰ ਕਥਿਤ ਧਮਕਾਉਣ ਤੇ ਹਵਾਲਾ ਕਾਰੋਬਾਰ ਦੇ ਲੱਗੇ ਨਵੇਂ ਦੋਸ਼ਾਂ ਦੇ ਮਾਮਲੇ ਸਬੰਧੀ ਸੀਬੀਆਈ 27 ਅਪਰੈਲ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਆਪਣੀ ਜਾਂਚ ਰਿਪੋਰਟ 
ਕੈਸ਼ਲੈੱਸ ਸਿਹਤ ਬੀਮਾ ਯੋਜਨਾ ਤੋਂ ਵਿਧਾਇਕ ਵੱਟ ਰਹੇ ਹਨ ਨੱਕ-ਬੁੱਲ ਜੁਪਿੰਦਰਜੀਤ ਸਿੰਘ ਚੰਡੀਗੜ੍ਹ, 25 ਅਪਰੈਲ ਪੰਜਾਬ ਸਰਕਾਰ ਨੂੰ ਉਦੋਂ ਵੱਡਾ ਧੱਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਵੀ ਕੈਸ਼ਲੈੱਸ ਸਿਹਤ ਬੀਮਾ ਯੋਜਨਾ ਤਹਿਤ ਮੈਟਰੋ ਸ਼ਹਿਰਾਂ ਦੇ ਹਸਪਤਾਲਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਦਿੱਤੀ। ਹੁਣ ਤੱਕ ਇਸ ਯੋਜਨਾ ਨਾਲ ਸਿਰਫ਼ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਹੀ ਜੁੜੇ ਹਨ। 
ਸੀਰੀਆ ’ਚ ਸ਼ੀਆ ਦਰਗਾਹ ਨੇੜੇ ਕਾਰ ਬੰਬ ਧਮਾਕਾ, 5 ਹਲਾਕ ਦਮਸ਼ਕਸ, 25 ਅਪਰੈਲ ਸੀਰੀਆ ਦੀ ਰਾਜਧਾਨੀ ਦੇ ਦੱਖਣ ’ਚ ਪੈਂਦੀ ਸਈਦਾ ਜ਼ੈਨਬ ਦੀ ਸ਼ੀਆ ਦਰਗਾਹ ਨੇੜੇ ਕਾਰ ਬੰਬ ਧਮਾਕੇ ’ਚ ਪੰਜ ਵਿਅਕਤੀ ਹਲਾਕ ਹੋ ਗਏ। ਸਰਕਾਰੀ ਖ਼ਬਰ ਏਜੰਸੀ ਸਨਾ ਮੁਤਾਬਕ ਧਮਾਕੇ ’ਚ 20 ਵਿਅਕਤੀ ਜ਼ਖ਼ਮੀ ਹੋਏ ਹਨ। ਸੀਰੀਆ ਦੀ ਮਨੁੱਖੀ ਹੱਕਾਂ ਨਾਲ ਸਬੰਧਤ ਜਥੇਬੰਦੀ ਨੇ ਮ੍ਰਿਤਕਾਂ ਦੀ ਗਿਣਤੀ 8 ਦੱਸੀ ਹੈ। ਇਹ ਧਮਾਕਾ ਅਲ ਦਿਆਬੀਆ ਕਸਬੇ ’ਚ ਹੋਇਆ ਹੈ। ਸ਼ਰਧਾਲੂ ਇਸ 
ਪੰਜਾਬ ’ਵਰਸਿਟੀ ਦੇ ੳੁਸਾਰੀ ਵਿੰਗ ਅਫਸਰਾਂ ਵਿਰੁੱਧ ਵਿਜੀਲੈਂਸ ਜਾਂਚ ਸ਼ੁਰੂ ਕਮਲਜੀਤ ਸਿੰਘ ਬਨਵੈਤ ਚੰਡੀਗਡ਼੍ਹ, 25 ਅਪਰੈਲ ਪੰਜਾਬ ਯੂਨੀਵਰਸਿਟੀ ਦੇ ੳੁਸਾਰੀ ਵਿੰਗ ਦੇ ਅਫਸਰ ਹੋਸਟਲ ਨੰਬਰ ਨੌਂ ਵਾਸਤੇ ਘਟੀਆ ਸਾਮਾਨ ਖਰੀਦਣ ਦੇ ਦੋਸ਼ਾਂ ਵਿੱਚ ਘਿਰ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਮਲੇ ਦੀ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ। ੳੁਸਾਰੀ ਵਿੰਗ ਵਲੋਂ ਸਾਲ 2014 ਵਿੱਚ ਹੋਸਟਲ ਨੰਬਰ ਨੌਂ ਲੲੀ ਪੰਜਾਹ ਲੱਖ ਰੁਪਏ ਦਾ ਸਾਮਾਨ ਖ਼ਰੀਦਿਆ ਗਿਆ ਸੀ। ਯੂਨੀਵਰਸਿਟੀ 
ਟਰੰਪ ਨੂੰ ਥੰਮ੍ਹਣ ਲਈ ਕਰੂਜ਼ ਤੇ ਕੈਸਿਚ ਨੇ ਹੱਥ ਮਿਲਾਏ ਵਾਸ਼ਿੰਗਟਨ, 25 ਅਪਰੈਲ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਟੈੱਡ ਕਰੂਜ਼ ਅਤੇ ਜੌਹਨ ਕੈਸਿਚ ਨੇ ਕਿਹਾ ਕਿ ਉਹ ਦੋਵੇਂ ਪਾਰਟੀ ਦੇ ਮੋਹਰੀ ਦਾਅਵੇਦਾਰ ਡੋਨਾਲਡ ਟਰੰਪ ਨੂੰ ਉਮੀਦਵਾਰ ਬਣਨ ਤੋਂ ਰੋਕਣ ਲਈ ਇਕ ਦੂਜੇ ਦਾ ਸਾਥ ਦੇਣਗੇ। ਰੀਅਲ ਅਸਟੇਟ ਕਾਰੋਬਾਰੀ ਟਰੰਪ ਨੇ ਉਨ੍ਹਾਂ ਦੇ ਇਸ ਕਦਮ ਨੂੰ ‘ਨਿਰਾਸ਼ਾਜਨਕ’ ਕਰਾਰ ਦਿੰਦਿਆਂ 
ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਖ਼ਤਰੇ ਦੀ ਘੰਟੀ ਤਰਲੋਚਨ ਸਿੰਘ ਚੰਡੀਗਡ਼੍ਹ, 25 ਅਪਰੈਲ ਪੰਜਾਬ ਵਿੱਚ ਨਿਰੰਤਰ ਸ਼ਿਵ ਸੈਨਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦੇ ਆਗੂਆਂ ਉਪਰ ਗੋਲੀਆਂ ਚੱਲਣ ਦੀਆਂ ਵਾਪਰ ਰਹੀਆਂ ਘਟਨਾਵਾਂ ਪੰਜਾਬ ਲਈ ਖ਼ਤਰੇ ਦੀ ਘੰਟੀ ਹਨ। ਪੰਜਾਬ ਪੁਲੀਸ ਦੇ ਇਨ੍ਹਾਂ ਗੰਭੀਰ ਮਾਮਲਿਆਂ ਨੂੰ ਹੱਲ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਪੰਜਾਬ ਵਿੱਚ ਸ਼ਿਵ ਸੈਨਾ ਅਤੇ ਆਰਐਸਐਸ ਦੇ 
ਨਸ਼ੇੜੀਆਂ ਖ਼ਿਲਾਫ਼ ਦਰਜ ਪੁਲੀਸ ਕੇਸ ਕੀਤੇ ਰੱਦ ਚਰਨਜੀਤ ਭੁੱਲਰ ਬਠਿੰਡਾ, 25 ਅਪਰੈਲ ਪੰਜਾਬ ਪੁਲੀਸ ਨੇ ਬਿਨਾਂ ਰਿਕਵਰੀ ਤੋਂ ਨਸ਼ੇੜੀਆਂ ਖ਼ਿਲਾਫ਼ ਦਰਜ ਕੀਤੇ ਬਹੁਤੇ ਪੁਲੀਸ ਕੇਸ ਹੁਣ ਰੱਦ ਕਰ ਦਿੱਤੇ ਹਨ। ਪੰਜਾਬ ਸਰਕਾਰ ਤਰਫ਼ੋਂ 1 ਮਈ 2014 ਤੋਂ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜੋ 15 ਸਤੰਬਰ 2014 ਤੱਕ ਚੱਲੀ ਸੀ। ਪੁਲੀਸ ਅਫਸਰਾਂ ਨੇ ਇਸ ਮੁਹਿੰਮ ਦੌਰਾਨ ਬਿਨਾਂ ਨਸ਼ਿਆਂ ਦੀ ਰਿਕਵਰੀ ਤੋਂ ਹੀ ਕਥਿਤ ਤੌਰ ’ਤੇ ਨਸ਼ੇੜੀਆਂ ’ਤੇ ਕੇਸ 
ਅਨਾਜ ਘੁਟਾਲਾ: ਪ੍ਰਧਾਨ ਮੰਤਰੀ ਨੂੰ ਮਿਲੇਗੀ ਪੰਜਾਬ ਕਾਂਗਰਸ ਨਿੱਜੀ ਪੱਤਰ ਪ੍ਰੇਰਕ ਜਲੰਧਰ, 25 ਅਪਰੈਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਸੂਬੇ ਦੇ ਗੋਦਾਮਾਂ ’ਚੋਂ ਅਕਾਲੀ-ਭਾਜਪਾ ਸਰਕਾਰ ਦੇ ਹੁੰਦਿਆਂ 12 ਹਜ਼ਾਰ ਕਰੋੜ ਦਾ ਅਨਾਜ ਖੁਰਦ-ਬੁਰਦ ਕੀਤੇ ਜਾਣ ਦੇ ਮਾਮਲੇ ਸਬੰਧੀ ਪੰਜਾਬ ਕਾਂਗਰਸ ਦਾ ਇੱਕ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮੰਗ ਕਰੇਗਾ ਕਿ ਇਸ ਘੁਟਾਲੇ ਦੀ ਪੜਤਾਲ ਕਿਸੇ ਮੌਜੂਦਾ 
ਇਕ ਸਾਲ ਵਿੱਚ ਦੇਸ਼ ਦਾ ਸਟਰੀਟ ਆਰਟ ਕੈਪੀਟਲ ਬਣੇਗਾ ਲੁਧਿਆਣਾ ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਅਪਰੈਲ ਸਮਾਰਟ ਸਿਟੀ ਦੀ ਦਾਅਵੇਦਾਰੀ ਹਾਸਲ ਕਰਨ ਤੋਂ ਬਾਅਦ ਅਗਲੇ ਸਾਲ ਅਪਰੈਲ ਤੱਕ ਸਨਅਤੀ ਸ਼ਹਿਰ ਨੂੰ ਦੇਸ਼ ਦੀ ਸਟਰੀਟ ਆਰਟ ਕੈਪੀਟਲ ਵੀ ਬਣਾਇਆ ਜਾਵੇਗਾ। ਇਸ ਲਈ ਸ਼ਹਿਰ ਦੇ ਸਾਰੇ ਚੌਕਾਂ ਤੇ ਫਲਾਈਓਵਰਾਂ ਦੇ ਪਿੱਲਰਾਂ ਨੂੰ ਨਵੀਂ ਦਿੱਖ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਰੇ ਪਿੱਲਰਾਂ ’ਤੇ ਚਿੱਤਰ ਬਣਾ ਕੇ, ਜਿੱਥੇ ਇੱਕ ਪਾਸੇ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.